ਚਿਹਰਾ ਚਾਹੇ ਜਿੰਨਾ ਗੋਰਾ ਹੋਵੇ ਪਰ ਜੇਕਰ ਉਸ 'ਤੇ ਗਹਿਰੇ ਰੰਗ ਦੇ ਸਪਾਟ ਹਨ ਤਾਂ ਚਿਹਰਾ ਕਾਲਾ ਦਿੱਸਣ ਲੱਗਦਾ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਸਾਡੇ ਕੋਲ ਇਕ ਘਰੇਲੂ ਨੁਸਖਾ ਹੈ ਜਿਸ ਨਾਲ ਤੁਸੀਂ ਸਾਫ ਅਤੇ ਬੇਦਾਗ ਚਮੜੀ ਬਸ ਕੁਝ ਹੀ ਦਿਨਾਂ 'ਚ ਪਾ ਸਕਦੇ ਹੋ। ਘਰ ਬੈਠੇ ਸਾਫ ਅਤੇ ਬੇਦਾਗ, ਗੋਰੀ ਚਮੜੀ ਪਾਉਣਾ ਹੁਣ ਕਾਫੀ ਆਸਾਨ ਹੈ। ਤੁਹਾਨੂੰ ਬਸ ਚੌਲਾਂ ਦੇ ਆਟੇ ਅਤੇ ਟਮਾਟਰ ਦੇ ਰਸ ਨਾਲ ਤਿਆਰ ਪੇਸਟ ਲਗਾਉਣਾ ਹੋਵੇਗਾ। ਇਸ ਪੇਸਟ 'ਚ ਢੇਰ ਸਾਰੇ ਵਿਟਾਮਿਨ ਹੁੰਦੇ ਹਨ ਅਤੇ ਟਮਾਟਰ ਤਾਂ ਤੁਹਾਡੇ ਚਿਹਰੇ ਨੂੰ ਬਲੀਚ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਚੌਲਾਂ ਦਾ ਆਟਾ ਲਗਾਉਣ ਨਾਲ ਚਿਹਰੇ ਦੀ ਮਰੀ ਹੋਈ ਚਮੜੀ ਸਾਫ ਹੋਵੇਗੀ, ਜਿਸ ਨਾਲ ਸਾਫ ਚਮੜੀ ਸਾਹਮਣੇ ਆਵੇਗੀ। ਆਓ ਹੁਣ ਜਾਣਦੇ ਹਾਂ ਇਸ ਪੈਕ ਨੂੰ ਬਣਾਉਣ ਅਤੇ ਚਿਹਰੇ 'ਤੇ ਲਗਾਉਣ ਦਾ ਤਰੀਕਾ।
ਸਮੱਗਰੀ—ਚੌਲਾਂ ਦਾ ਆਟਾ-1 ਚਮਚ, ਟਮਾਟਰ ਦਾ ਰਸ-2 ਚਮਚ, ਦੁੱਧ-1 ਚਮਚ।
ਵਿਧੀ—ਟਮਾਟਰ ਦੇ ਟੁੱਕੜਿਆਂ ਨੂੰ ਮਿਕਸਰ 'ਚ ਪਾਓ ਅਤੇ ਪੀਸੋ। ਫਿਰ ਉਸ 'ਚ ਬਾਕੀ ਦੀਆਂ ਚੀਜ਼ਾਂ ਮਿਲਾਓ। ਇਸ ਪੇਸਟ ਨੂੰ ਕੌਲੀ 'ਚ ਕੱਢੋ ਅਤੇ ਮਿਲਾਓ। ਫਿਰ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਕੁਝ ਮਿੰਟ ਤੱਕ ਮਾਲਿਸ਼ ਕਰੋ। ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਲਗਾ ਕੇ ਛੱਡੋ ਅਤੇ ਫਿਰ ਚਿਹਰੇ ਨੂੰ ਕਿਸੇ ਮਿਸੀ ਫੇਸ਼ਵਾਸ਼ ਅਤੇ ਠੰਡੇ ਪਾਣੀ ਨਾਲ ਧੋ ਲਓ।
ਇੰਝ ਸਜਾਓ ਆਪਣੇ ਬੱਚਿਆਂ ਦਾ ਕਮਰਾ
NEXT STORY